ਵੱਡੀਆ ਪਰਿਯੋਜਨਾਵਾਂ>> ਪਵਨ ਊਰਜਾ ਪਰਿਯੋਜਨਾ

ਪਵਨ ਊਰਜਾ ਪਰਿਯੋਜਨਾ

ਭਾਰਤ ਜਰਮਨੀ, ਅਮਰੀਕਾ, ਡੈਨਮਾਰਕ ਅਤੇ ਸਪੇਨ ਤੋ ਬਾਅਦ 1870 ਮੇਗਾ ਵਾਟ ਦੀ ਪਵਨ ਊਰਜਾ ਉਤਪਾਦਨ ਸਮਰੱਥਾ ਦੇ ਨਾਲ ਦੁਨੀਆ ਦਾ ਪੰਜਵਾ ਵੱਡਾ ਪਵਨ ਊਰਜਾ ਉਤਪਾਦਕ ਹੈ। ਭਾਰਤ ਵਿਖੇ ਕੁੱਲ ਪਵਨ ਊਰਜਾ ਦੀ ਸੰਭਾਵਨਾ 45000 ਮੇਗਾ ਵਾਟ ਮੁਲੰਕਿਤ ਕੀਤੀ ਗਈ ਹੈ। ਇਹਨਾ ਪਰਿਯੋਜਨਾਵਾ ਤੋ ਵੱਖ-ਵੱਖ ਸਟੇਟ ਗ੍ਰਿਡਾ ਲਈ ਤਕਰੀਬਨ 11.3 ਬਿਲਿਯਨ ਦੀ ਖਪਤ ਕੀਤੀ ਜਾ ਚੁੱਕੀ ਹੈ। ਪਵਨ ਸੰਭਾਵਨਾ ਨੂੰ ਨਿਰਧਾਰਿਤ ਕਰਨ ਲਈ ਭਾਰਤ ਵਿਖੇ (ਪਵਨ ਸਰੋਤ ਨਿਰਧਾਰਣ ਪ੍ਰੋਗਰਾਮ) ਵਿੰਡ ਰਿਸੋਰਸ ਅਸੇਸਮੈਂਟ ਪ੍ਰੋਗਰਾਮ (ਡਬਲਿਉ.ਆਰ.ਏ.ਪੀ) ਚਲਾਇਆ ਜਾਦਾ ਹੈ। ਇਹ ਪ੍ਰੋਗਰਾਮ ਪਵਨ ਊਰਜਾ ਨਿਰੀਖਣ ਪਰਿਯੋਜਨਾ ਦੇ ਰਾਹੀ ਸਟੇਟ ਨੋਡਲ ਏਜੰਸੀਆ ਅਤੇ ਸੀ-ਵੈੱਟ ਦੁਆਰਾ ਅਮਲ ਵਿਚ ਲਿਆਦਾ ਜਾ ਰਿਹਾ ਹੈ।

ਸੀ-ਵੈੱਟ ਦੁਆਰਾ ਸ਼ੁਰੂ ਦੇ ਅਮਲ ਵਿਚ ਲਿਆਦੇ ਵਿੰਡ ਰਿਸੋਰਸ ਅਸੇਸਮੈਂਟ ਅਨੁਸਾਰ ਪੰਜਾਬ ਵਿਖੇ ਥੋਡ਼ੀ ਉੱਚਾਈ(25 ਮੀਟਰ) ਤੇ ਹਵਾ ਦੀ ਚਾਲ ਬੰਦ ਨਹੀ ਹੁੰਦੀ। ਕਿਸੇ ਵੀ ਤਰਾਂ, 100 ਮੀਟਰ ਦੀ ਉੱਚਾਈ ਦੇ ਨੇਡ਼ੇ ਹਵਾ ਦੀ ਤੇਜ਼ ਗਤੀ ਦੀ ਸੰਭਾਵਨਾ ਹੁੰਦੀ ਹੈ। ਰਾਜ ਦੀ ਐਨ.ਆਰ.ਐਸ.ਈ ਨੀਤੀ-2006 ਅਧੀਨ, ਸਰਕਾਰ ਪਵਨ ਊਰਜਾ ਪਰਿਯੋਜਨਾਵਾਂ ਦੀ ਸਥਾਪਨਾ ਲਈ ਹਰੇਕ ਸਹਾਇਤਾ ਪ੍ਰਦਾਨ ਕਰਨ ਨੂੰ ਉਤਸੁਕ ਹੈ। ਰਾਜ ਵਿਖੇ ਵਧੇਰੇ ਉੱਚਾਈ ਤੇ ਸੰਤੋਸ਼ਜਨਕ ਪਵਨ ਊਰਜਾ ਸ਼ਕਤੀ ਦੀ ਸੰਭਾਵਨਾ ਮੋਜੂਦ ਹੈ, ਜਿਸ ਨੂੰ ਕਿ ਘੱਟ ਗਤੀ ਦੀ ਪਵਨ ਊਰਜਾ ਤਕਨੀਕ ਦੇ ਸੁਧਾਰ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਰਾਜ ਵਿਖੇ ਮੋਜੂਦਾ ਸ਼ਕਤੀ ਨੂੰ ਨਿਰਧਾਰਿਤ ਅਤੇ ਉਪਯੋਗ ਕਰਨ ਲਈ ਹਵਾ ਉਲੀਕਣ ਦੀ ਫੋਰੀ ਜਰੂਰਤ ਹੈ।

ਨਿਜੀ ਡਿਵੈਲਪਰਾ ਨੂੰ ਉਹਨਾ ਦੁਆਰਾ ਵਿੰਡ ਡਾਟਾ ਅਸੈਸਮੰਟ ਦੀ ਬੁਨਿਆਦ ਤੇ 'ਪਹਿਲਾ ਆਓ ਪਹਿਲਾ ਲਿਜਾਓ' ਦੇ ਆਧਾਰ ਤੇ ਚਲਾਏ ਜਾ ਰਹੇ ਪਵਨ ਬਿਜਲੀ ਪਰਿਯੋਜਨਾਵਾ ਦੀ ਮਨਜੂਰੀ ਦੇ ਕੇ ਇਸ ਖੇਤਰ ਵਿਚ ਸਵੈ-ਸਮੀਕਿਰਤ ਪਰਿਯੋਜਨਾਵਾ ਨੂੰ ਉਤਸਾਹਿਤ ਕੀਤਾ ਜਾਵੇਗਾ।

ਪੇਡਾ ਨੇ ਪਵਨ ਊਰਜਾ ਦੇ ਵਿਕਾਸ ਕਰਕੇ ਆਧੁਨਿਕ ਪਹਿਲ ਵਿਚ, ਵਿੰਡ ਰਿਸੋਰਸ ਅਸੇਸਮੈਂਟ ਅਤੇ ਪਵਨ ਗਤੀ ਨਿਰਧਾਰਣ ਦੀ ਸਮਾਪਤੀ 'ਤੇ ਰਾਜ ਵਿਖੇ ਪਵਨ ਊਰਜਾ ਪਰਿਯੋਜਨਾ ਦੀ ਸਥਾਪਨਾ ਲਈ ਦੋ ਵੱਡੀਆ ਪਵਨ ਕੰਪਨੀਆ ਨਾਲ ਐਮ.ਓ.ਯੂ. ਤੇ ਹਸਤਾਖਰ ਕੀਤੇ ਹਨ।