ਬਾਇਓ ਇੰਧਨ

Pਬਾਇਓ ਇੰਧਨ ਦਾ ਕਾਰਜਕ੍ਰਮ :
ਨਵੀ ਅਤੇ ਨਵੀਨੀਕਰਣਯੋਗ ਊਰਜਾ ਮੰਤ੍ਰਾਲਿਆ, ਭਾਰਤ ਸਰਕਾਰ, ਬਾਇਓ ਇੰਧਨ ਨਾਲ ਸੰਬੰਧਿਤ ਵਿਆਪਕ ਰਚਨਾ ਅਤੇ ਰਾਸ਼ਟਰੀ ਨੀਤੀ ਦੀ ਤਿਆਰੀ ਲਈ, ਇਕ ਨੋਡਲ ਮੰਤ੍ਰਾਲਿਆ ਹੈ। ਰਾਜ ਵਿਖੇ ਬਾਇਓ ਇੰਧਨ ਉਤਪਾਦਨ ਦੇ ਪ੍ਰਸਾਰ ਲਈ, ਪੰਜਾਬ ਊਰਜਾ ਵਿਕਾਸ ਏਜੰਸੀ(ਪੇਡਾ) ਨੂੰ ਬਾਇਓ ਇੰਧਨ ਉਤਪਾਦਨ ਨਾਲ ਸੰਬੰਧਿਤ ਪ੍ਰਕਿਰਿਆਵਾ ਦੀ ਰਚਨਾ ਲਈ ਅਤੇ ਰਾਜ ਵਿਖੇ ਵੱਖ-ਵੱਖ ਵਿਭਾਗਾ ਅਤੇ ਏਜੰਸੀਆ ਨਾਲ ਸਹਾਇਕ ਹੋਣ ਲਈ ਰਾਜ ਦੀ ਨੋਡਲ ਏਜੰਸੀ ਵਜੋ ਮਨੋਨੀਤ ਕੀਤਾ ਗਿਆ ਹੈ। ਅੱਗੇ ਵੱਖ-ਵੱਖ ਵਿਭਾਗਾ ਦੇ ਅਫਸਰਾ ਦੀ ਕਮੇਟੀ/ਵਿਗਿਆਨ, ਤਕਨੀਕੀ & ਵਾਤਾਵਰਣ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਅਧੀਨ ਨਿਗਮ, ਵੀ ਵੱਖ-ਵੱਖ ਮਿਆਦ ਤੇ ਨਿਰੀਖਣ ਕਰਨ ਲਈ ਸਥਾਪਿਤ ਕੀਤੀ ਗਈ ਹੈ: ਸਕੱਤਰ, ਵਿਗਿਆਨ, ਤਕਨੀਕੀ, ਵਾਤਾਵਰਣ& ਗੈਰ-ਪਰੰਪਰਾਗਤ ਊਰਜਾ ਵਿਭਾਗ।
ਭਾਰਤ ਸਰਕਾਰ ਨੇ ਬਾਇਓ ਇੰਧਨ ਤੇ ਰਾਸ਼ਟਰੀ ਨੀਤੀ ਨੂੰ ਅੰਤਿਮ ਰੂਪ ਦੇਣ ਲਈ, ਖੇਤੀਬਾਡ਼ੀ ਮੰਤਰੀ ਦੀ ਸਰਪ੍ਰਸਤੀ ਹੇਠ ਮੰਤਰੀਆ ਦਾ ਸਮੂਹ ਬਣਾਇਆ ਹੈ ਜਿਸਦਾ ਮਕਸਦ 2017 ਤਕ ਕੁੱਲ ਆਵਾਜਾਈ ਇੰਧਨ ਦਾ 10%ਇੰਧਨ ਬਾਇਓ ਇੰਧਨ ਵਿਚ ਤਬਦੀਲ ਕਰਨਾ ਦਾ ਟੀਚਾ ਹੈ। ਇਹ ਨੀਤੀ ਬਦਲਾਵ ਲਈ ਤਿਆਰ ਹੈ, ਪਰ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਟੀਚੇ ਨੂੰ ਪੂਰਾ ਕਰਨ ਲਈ ਬਾਇਓ ਇੰਧਨ ਦੀ ਫਸਲ ਲਈ 12 ਮਿਲਿਅਨ ਹੈਕਟੇਅਰ ਜਮੀਨ ਦੀ ਲੋਡ਼ ਪਵੇਗੀ। ਇਹ ਨੀਤੀ ਉਹਨਾ ਇੰਧਨਾ ਦੇ ਵਿਕਾਸ ਲਈ ਰਾਸ਼ਟਰੀ ਬਾਇਓ ਇੰਧਨ ਬੋਰਡ ਦਾ ਗਠਨ ਵੀ ਕਰੇਗੀ।

ਭਾਰਤ ਕੋਲ ਜਤਰੋਫਾ ਪਲਾਟੇਸ਼ਨ ਅਧੀਨ ਆਂਧਰਾ ਪ੍ਰਦੇਸ਼, ਰਾਜਾਸਥਾਨ, ਮੱਧ ਪ੍ਰਦੇਸ਼ ਅਤੇ ਛਤੀਸਗਡ਼ ਵਿਖੇ 60,000 ਹੈਕਟੇਅਰ ਜਮੀਨ ਹੈ ਜੋ 0.3-0.5 ਬਿਲਿਅਨ ਬਾਇਓ ਡੀਜ਼ਲ ਪ੍ਰਦਾਨ ਕਰੇਗਾ। ਭਾਰਤ ਬਾਇਓ ਇੰਧਨ ਦਾ ਉਤਪਾਦਨ ਨਾ ਸਿਰਫ ਇੰਧਨ ਪੈਦਾ ਕਰਨ ਲਈ ਨਹੀ ਬਲਕਿ ਬਿਜਲੀਕਰਨ ਲਈ ਵੀ ਕਰਨਾ ਚਾਹੁੰਦਾ ਹੈ।