ਪੰਜਾਬ ਜੈਨਕੋ ਲਿਮਿਟਿਡ

ਪੰਜਾਬ ਜੈਨਕੋ ਲਿਮਿਟਿਡ ਬਾਰੇ ਸੰਖੇਪ ਜਾਣਕਾਰੀ(ਪੇਡਾ ਦੀ ਪੂਰੀ ਮਲਕਿਅਤ ਹੇਠ ਕੰਪਨੀ)

ਪੰਜਾਬ ਜੈਨਕੇ ਸੀਮਿਤ, ਇਕ ਉਤਪਾਦਨ ਕੰਪਨੀ (ਪਹਿਲਾ ਪੰਜਾਬ ਨਵੀਨੀਕਰਣਯੋਗ ਊਰਜਾ ਵਿਕਾਸ & ਪੰਜਾਬ ਜੈਨਕੋ ਲਿਮਿਟਿਡ ਸੀਮਿਤ ਦੇ ਨਾਂ ਨਾਲ ਜਾਣੀ ਜਾਦੀ ਸੀ, ਪੰਜਾਬ ਊਰਜਾ ਵਿਕਾਸ ਏਜੰਸੀ ਦੀ ਪੂਰੀ ਮਲਕੀਅਤ ਹੇਠ ਕੰਪਨੀ) ਦੀ ਸਥਾਪਨਾ ਬਿਜਲੀ ਪੂਰਤੀ ਕਾਨੂੰਨ 1948 ਦੀਆ ਜਰੂਰਤਾ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਕਰਨ ਵਾਸਤੇ ਕੀਤੀ ਗਈ ਸੀ। ਕੰਪਨੀ ਦੇ ਮੁੱਖ ਉਦੇਸ਼ ਹੇਠ ਲਿਖੇ ਹਨ:-

ਉਪਰੋਕਤ ਉਦੇਸ਼ਾ ਦੇ ਨਾਲ 5.3.1998 ਨੂੰ ਭਾਰਤੀ ਕੰਪਨੀ ਕਾਨੂੰਨ 1956 ਦੇ ਅਧੀਨ ਕੰਪਨੀ ਦੀ ਸਥਾਪਨਾ ਕੀਤੀ ਗਈ ਅਤੇ ਇਸਨੇ ਆਪਣੇ ਵਪਾਰਕ ਕਾਰਜ 7.6.1999.

ਆਪਣੀ ਸ਼ੁਰੂਆਤ ਦੇ ਸਮੇ ਤੋ ਕੰਪਨੀ ਨੇ ਇਸਦੀ ਮੂਲ ਸੰਸਥਾ ਪੰਜਾਬ ਊਰਜਾ ਵਿਕਾਸ ਏਜੰਸੀ(ਪੇਡਾ) ਕੋਲੋ ਆਪਸੀ ਸਹਿਮਤੀ ਦੀ ਸੀਮਾ ਅਤੇ ਸ਼ਰਤਾ ਉੱਤੇ ਅੱਠ ਨਹਿਰ ਆਧਾਰਿਤ ਛੋਟੇ ਪਣ ਬਿਜਲੀ ਪਲਾਂਟ (ਐਮ.ਐਚ.ਪੀ), ਤਿੰਨ ਸੋਲਰ ਫੋਟੋਵੋਲਟੇਇਕ ਪਲਾਟਾਂ (ਐਸ.ਪੀ.ਵੀ) ਅਤੇ ਇਕ ਉੱਚ ਸ਼੍ਰੇਣੀ ਦਾ ਬਾਇਓਮਿਥੇਨੇਸ਼ਨ ਬਿਜਲੀ ਪਲਾਂਟ ਦੇ ਅਧਿਕਾਰ ਲੈ ਲਏ ਹਨ। ਵਰਤਮਾਨ ਸਮੇ ਵਿਚ ਕੰਪਨੀ ਦੀ ਬਿਜਲੀ ਉਤਪਾਦਨ ਸੇਵਾਵਾਂ ਦੀ ਕੁੱਲ ਨਿਯਤ ਸਮਰੱਥਾ 11.1 ਮੇਗਾ ਵਾਟ ਹੈ।

ਇਹਨਾ ਛੋਟੇ ਪਣ ਬਿਜਲੀ ਪਲਾਂਟਾ ਵਿਖੇ 1.75 ਮੀਟਰ ਤੋ 2.5 ਮੀਟਰ ਦੀ ਦੂਰੀ ਤੇ ਬਹੁਤ ਹੀ ਨੀਵੇ ਹੈੱਡ ਲਗੇ ਹਨ ਅਤੇ ਅਜਿਹੇ ਵਧੇਰੇ ਨੀਵੇ ਹੈੱਡ ਦੀ ਤਕਨੀਕੀ-ਵਪਾਰਕ ਜੀਵਨਯੋਗਤਾ ਨੂੰ ਸਥਾਪਿਤ ਕਰਨ ਲਈ ਤਕਨੀਕੀ ਪ੍ਰਮਾਣਿਤ ਪਰਿਯੋਜਨਾ ਦੇ ਰੂਪ ਵਿਚ ਚੁਣਿਆ ਗਿਆ ਹੈ। ਅਜਿਹੇ ਵਧੇਰੇ ਨੀਵੇ ਹੈੱਡ ਦਾ,  ਦੂਨੀਆ ਵਿਚ ਉਪਲਬਧ ਨਵੇ ਤਕਨੀਕੀ ਵਿਕਲਪਾ ਦੀ ਵਰਤੋ ਨਾਲ ਪਹਿਲੀ ਵਾਰ ਦੇਸ਼ ਵਿਖੇ ਬਿਜਲੀ ਉਤਪਾਦਨ ਲਈ, ਸਫਲਤਾਪੂਰਵਕ ਪ੍ਰਯੋਗ ਕੀਤਾ ਗਿਆ ਹੈ। ਆਧੁਨਿਕ ਤਕਨੀਕ ਨੂੰ ਸੰਚਾਲਨ ਅਤੇ ਰਖ-ਰਖਾਵ ਦੇ ਖਰਚੇ ਨੂੰ ਘਟਾਉਣ ਵਾਸਤੇ ਪਲਾਂਟ ਦੇ ਗੈਰ-ਮਨੁੱਖੀ ਸੰਚਾਲਨ ਨੂੰ ਤਿਆਰ ਕਰਨ ਲਈ ਵਰਤਿਆ ਜਾਦਾ ਰਿਹਾ ਹੈ।